Ticker

6/recent/ticker-posts

ਕੀ ਤਬਲੀਗ਼ੀ ਜਮਾਤ ਦੇ ਇਜਤਿਮਾਅ ਨੇ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ?


ਕੁਰਆਨ-ਓ-ਸੁਨੰਤ ਦੇ ਸੰਦਰਭ ਵਿੱਚ ਤਬਲੀਗ਼ੀ ਜਮਾਤੀਆਂ ਦੇ ਅਕੀਦੇ ਅਤੇ ਮੌਲਾਨਾ ਸਅਦ ਸਾਹਿਬ ਦੀਆਂ ਕੁਝ ਵਿਵਾਦਤ ਗੱਲਾਂ ਨਾਲ ਮੈਂ ਆਪ ਵੀ ਸਹਿਮਤ ਨਹੀਂ ਹਾਂ, ਜਿਨ੍ਹਾਂ ਦਾ ਦਾਰ-ਉਲ-ਉਲੂਮ ਦਿਓਬੰਦ ਦੇ ਸਤਿਕਾਰਯੋਗ ਉਲਮਾਅ ਹਜ਼ਰਾਤ ਨੋਟਿਸ ਲੈ ਵੀ ਰਹੇ ਹਨ। ਪਰ ਫੇਰ ਵੀ ਮੈਂ ਨਿੱਜੀ ਤੌਰ ‘ਤੇ ਖਾਸ ਕਰਕੇ ਪੰਜਾਬ ਵਿੱਚ ਤਬਲੀਗ਼ੀ ਜਮਾਤ ਦੀ ਮਿਹਨਤ ਦੇ ਬੂਰ ਤੋਂ ਫਲਣ ਵਾਲੇ ਫਲ ਦਾ ਇਨਕਾਰੀ ਨਹੀਂ ਹੋ ਸਕਦਾ। ਪਤਾ ਚਲਦੈ ਜਦੋਂ ਅਸੀਂ ਪੰਜਾਬ ਦੇ ਜਾਂਗਲੀ-ਬਾਂਗਰੀ ਖੇਤਰਾਂ ਦੇ ਪਿੰਡਾਂ-ਕਸਬਿਆਂ ਵਿੱਚ ਜਾਂਦੇ ਆਂ ਤਾਂ ਕਿੰਝ ਖੁਸਰਾ-ਹੱਡੀ ਮੁਹਾਂਦਰੇ ਸੁੰਦਰ ਦਾੜ੍ਹੀਆਂ-ਟੋਪੀਆਂ ਨਾਲ ਸਜੇ ਪਏ ਨੇ, ਉਨ੍ਹਾਂ ਅੰਦਰ ਇਸਲਾਮ ਦੀ ਤੜਫ ਦਾ ਮਹਾਂਸਾਗਰ ਕਿੰਝ ਖੌਲ੍ਹਦਾ ਐ, ਕੱਲ੍ਹ ਦੇ ਸੁਣਦੇ-ਸੁਣਦੇ ਕੰਨ ਪੱਕ ਗਏ, ਕੋਈ ਜਨ-ਜਮਾਂਦਰੂ ਟਿੱਪਣੀਕਾਰ ਤਬਲੀਗ਼ੀ ਜਮਾਤ ਦੇ ਹੋਏ ਇਜਤਿਮਾਅ ਨੂੰ ਮੇਲਾ ਦੱਸ ਰਿਹੈ ਤੇ ਕੋਈ ਕਹਿ ਰਿਹੈ : “ਕੌਮ ਨੂੰ ਕੀ ਲਾਭ ਹੋਇਆ ਤਬਲੀਗ਼ੀ ਜਮਾਤ ਦੇ ਇਜਤਿਮਾਅ ਦਾ ? ਤਿੰਨ ਦਿਨਾਂ ਵਿੱਚ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ। ਇਸੇ ਤਰ੍ਹਾਂ ਸੜ੍ਹਦੇ-ਬੁਝਦੇ, ਤਬਸਰੇਬਾਜ਼ੀਆਂ ਕਰਦੇ ਐਵੇਂ ਖਾਹਮਖਾਹ ਦਾ ਲਹੂ ਫੁਕਦੇ ਖੁਸਰ-ਫੁਸਰ ਕਰਦੇ ਫਿਰੀ ਜਾਂਦੇ ਆ । ਹੁਣ ਮੇਰਾ ਸਵਾਲ ਐ । ਇਹ ਇਜਤਿਮਾਅ ਜਿਨ੍ਹਾਂ ਲੋਕਾਂ ਨੇ ਕਰਵਾਇਆ, ਉਨ੍ਹਾਂ ਨੂੰ ਤਾਂ ਇਸ ਗੱਲ ਉਤੇ ਕੋਈ ਇਤਰਾਜ਼ ਨਹੀਂ ਹੈ ਕਿ ਕਰੋੜਾਂ ਰੁਪਈਆਂ ਬਰਬਾਦ ਹੋਇਆ ਜਾਂ ਰਾਸ ਆਇਆ, ਉਹ ਤਾਂ ਚਾਈਂ-ਚਾਈਂ ਖੁਸ਼ ਹਨ, ਕੀ ਉਨ੍ਹਾਂ ਨੇ ਕਿਸੇ ਅਜਿਹੇ ਬੰਦੇ ਤੋਂ ਫੰਡ ਲਿਆ ਜੋ ਜਮਾਤ ਦੇ ਕਾਰਜ ਨਾਲ ਸਹਿਮਤ ਨਹੀਂ ਸੀ......? ਫੇਰ ਸਾਨੂੰ ਕੀ ਅਧਿਕਾਰ ਐ ਐਵੇਂ ਬੇਲੋੜੀਆਂ ਥਾਂ-ਥਾਂ ਜ਼ਹਿਰੀਲੀਆਂ ਬਿੱਠਾਂ ਕਰਦੇ ਫਿਰੀਏ ? ਸ਼ਹਿਰ ਵਿੱਚ ਹੋਰਨਾਂ ਵੱਲੋਂ ਵੀ ਸੈਮੀਨਾਰ, ਸੰਪੋਜ਼ੀਅਮ ਜਾਂ ਛੋਟੇ-ਮੋਟੇ ਪ੍ਰਗੋਰਾਮ ਕਰਵਾਏ ਜਾਂਦੇ ਨੇ, ਉਨ੍ਹਾਂ ਦਾ ਕੌਮ ਨੂੰ ਕੀ ਲਾਭ ਹੁੰਦਾ ਐ....? ਜਦੋਂ ਕਿ ਉਨ੍ਹਾਂ ਦੇ ਕੱਦ ਮੁਤਾਬਕ ਉਨ੍ਹਾਂ ਉਤੇ ਵੀ ਤਾਂ ਖਰਚ ਹੁੰਦਾ ਈ ਐ । ਜਦ ਕਿ ਇਸ ਗੱਲ ਨੂੰ ਸਾਰੇ ਹੀ ਭਲੀਭਾਂਤ ਜਾਣਦੇ ਨੇ ਅਜਿਹੇ ਇਜਤਿਮਾਅ ਤੇ ਪ੍ਰੋਗਰਾਮਾਂ ਦਾ ਮਕਸਦ ਹੁੰਦੈ ਵਰਕਰਾਂ, ਕਾਰਿੰਦਿਆ ਤੇ ਪੈਰੋਕਾਰਾਂ ਦਾ ਮਨੋਬਲ ਵਧਾਉਣਾ ਤੇ ਉਨ੍ਹਾਂ ਅੰਦਰ ਕੰਮ ਕਰਨ ਲਈ ਤਾਜ਼ਾ-ਦਮ ਰੂਹ ਫੂਕਣਾ। ਸੋ ਪੰਜਾਬ, ਹਿਮਾਚਲ ਦੇ ਮੁਸਲਮਾਨਾਂ ਨੂੰ ਹਲੂਣਾ ਦੇਣ ਲਈ ਇਹ ਇਜਤਿਮਾਅ ਏਨਾ-ਕੁ ਕਾਰਗਰ ਸਿੱਧ ਹੋਇਆ ਕਿ ਮੇਰੀ ਸਮਝ ਅਨੁਸਾਰ ਮਾਲੇਰਕੋਟਲਾ ਦੇ ਘਰ-ਘਰ ਤੇ ਪੰਜਾਬ ਦੇ ਪਿੰਡ-ਪਿੰਡ ਤਬਲੀਗ਼ੀ ਮਿਸ਼ਨ ਦੀ ਚਰਚਾ ਅਤੇ ਪੰਜਾਬ ਵਿੱਚ ਮੁਸਲਮਾਨਾਂ ਦੇ ਹੋਂਦ ਦੀ ਜਿੰਨੀ ਹਨ੍ਹੇਰੀ ਝੁਲਾ ਦਿੱਤੀ ਹੈ- ਉਸਦੇ ਲਈ ਤਾਂ 25-30 ਕਰੋੜ ਰੁਪਏ ਵੀ ਘੱਟ ਹਨ। ਬੱਸ ਕੁਝ ਪਾਗਲ ਮਾਨਸਿਕਤੀਆਂ ਨੇ ਉਂਝ ਈ ਤਬਲੀਗ਼ੀ ਜਮਾਤੀਆਂ ਨੂੰ ਨਿੰਦਣ-ਭੰਡਣ ਨੂੰ ਆਪਣੇ-ਆਪ ਨੂੰ ਵਿਦਵਾਨ ਜਾਂ ਬੁੱਧੀਜੀਵੀ ਹੋਣ ਦਾ ਸਟੇਟਸ ਸਿੰਬਲ ਸਮਝ ਲਿਆ ਹੈ, ਹਾਲਾਂਕਿ ਹੁੰਦੇ ਨੇ ਉਹ ਪਰਲੇ ਦਰਜੇ ਦੇ ਗਧੇ.....। (ਫਾਰਾਨ)

ایک تبصرہ شائع کریں

0 تبصرے