Ticker

6/recent/ticker-posts

ਗਣਿਤ ਦਾ ਕਤਲ ।


 ਇੱਕ ਵਾਰ ਪਤੀ ਨੇ ਆਪਣੀ ਪਤਨੀ ਕੋਲੋਂ 250 ਰੁਪਈਏ ਉਧਾਰ ਲਏ । ਹਫ਼ਤੇ ਕੁ ਬਾਅਦ ਫ਼ੇਰ 250 ਰੁਪਈਏ ਉਧਾਰ ਲਏ ।

ਕੁੱਝ ਦਿਨਾਂ ਬਾਅਦ ਪਤਨੀ ਨੇ ਪੈਸੇ ਵਾਪਸ ਮੰਗੇ ।

ਪਤੀ ਨੇ ਪੁੱਛਿਆ :- ਕਿੰਨੇ ਪੈਸੇ ?

ਪਤਨੀ ਕਹਿੰਦੀ :- 4100 ਰੁਪਈਏ ।

ਪਤੀ ਕਹਿੰਦਾ :- ਉਹ ਕਿਵੇਂ ?😳

ਪਤਨੀ ਦਾ ਲੇਖਾ ਜੋਖਾ 

ਰੁਪਏ        2     5     0

ਰੁਪਏ +     2     5     0

--------------------------------

               4    1 0    0

--------------------------------

ਇਹ ਗਣਿਤ ਵੇਖਕੇ ਪਤੀ ਨੇ ਮਨ ਹੀ ਮਨ ਵਿੱਚ ਵਿਚਾਰ ਕੀਤਾ, ਪਤਾ ਨੀ ਕਿਹੜੇ ਸਕੂਲ ਵਿੱਚ ਪੜੀ ਹੈ ?😒

ਫ਼ੇਰ ਪਤੀ ਨੇ ਦਿਮਾਗ ਲਾ ਕੇ ਪਤਨੀ ਨੂੰ 100 ਰੁਪਈਏ ਦੇ ਦਿੱਤੇ ਤੇ ਪੁੱਛਿਆ :- ਹੁਣ ਹੋਰ ਕਿੰਨੇ ਬਚੇ ਨੇ ?🙄

ਪਤਨੀ ਨੇ ਫ਼ੇਰ ਆਪਣਾ ਗਣਿਤ ਲਾਇਆ ।

ਰੁਪਏ        4   1   0   0

ਰੁਪਏ -           1   0   0

--------------------------------------------

              4

--------------------------------------------

ਪਤੀ ਨੇ 4 ਰੁਪਈਏ ਪਤਨੀ ਦੀ ਤਲੀ ਤੇ ਧਰ ਦਿੱਤੇ । ਹਿਸਾਬ ਬਰਾਬਰ । ਦੋਨੋਂ ਖ਼ੁਸ਼ਹਾਲ ਜੀਵਨ ਜੀ ਰਹੇ ਨੇ ।

ਪਰ ਗਣਿਤ ਦਾ ਕਤਲ ਹੋ ਗਿਆ ।😩😫

ਪਤੀ ਗਣਿਤ ਨਾਲ ਲੜਿਆ, ਪਤਨੀ ਨਾਲ ਨਹੀਂ ।😁😁

ਧਿਆਨ ਰਹੇ ਅਸੀਂ ਬਿਮਾਰੀ ਨਾਲ ਲੜਨਾ ਹੈ , ਬਿਮਾਰ ਨਾਲ ਨਹੀਂ ।😜

ਹੱਸਦੇ ਵੱਸਦੇ ਰਹੋ ਮਿੱਤਰ ਪਿਆਰਿਓ ।💖

ایک تبصرہ شائع کریں

0 تبصرے