ਪੰਜਾਬੀ ਐਕਟਰੈਸ ਤਾਨਿਆ ਨੇ ਇਕ ਇੰਟਰਵਿਊ 'ਚ ਕਿਹੈ, "ਮੇਰੀ ਯੂਰਪ ਦੀ ਇਕ ਦੋਸਤ ਕੁੜੀ ਹੈ,ਉਸਦੀ ਮੰਮੀ ਆਪ ਉਸਦੇ ਪਰਸ ਚ ਕੰਟਰਾਸੈਪਟਿਵ ਪਿਲਸ ਰੱਖਕੇ ਆਖਦੀ ਹੈ, "ਜਾ ਬੇਟਾ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀਅ, ਜ਼ਿੰਦਗੀ 'ਚ ਐਕਸੀਡੈਂਟ ਹੁੰਦੇ ਰਹਿੰਦੇ ਨੇ", ਸਾਡੇ ਲੋਕਾਂ ਨੂੰ ਵੀ ਸੋਚ ਬਦਲਣ ਦੀ ਲੋੜ ਹੈ"। ਅਜਿਹੀਆਂ ਹੀਰੋਇਨਾਂ ਦੀਆਂ ਅਜਿਹੀਆਂ ਬੇਤੁਕੀਆਂ ਗੱਲਾਂ ਹੀ ਫੇਮਨਿਜ਼ਮ ਨੂੰ ਕੰਜਰਪੁਣਾ ਤੇ ਹਰੇਕ ਫੇਮਨਿਸਟ ਨੂੰ ਚਰਿੱਤਰਹੀਣ ਕਹਿਣ ਵਾਲੇ ਲੋਕਾਂ ਦੇ ਪੱਖ ਚ ਭੁਗਤਦੀਆਂ ਹਨ।ਤਾਨਿਆ ਜੀ ਕੀ ਬਿਨਾਂ ਵਿਆਹ ਸੈਕਸ ਸੰਬੰਧ ਸਥਾਪਤ ਕਰਨੇ ਹੀ ਆਜ਼ਾਦ ਸੋਚ ਹੈ?ਕੀ ਰੋਜ ਸੈਕਸ ਪਾਰਟਨਰ ਬਦਲਣਾ ਹੀ ਔਰਤ ਦੀ ਅਸਲੀ ਆਜਾਦੀ ਹੈ? ਕੀ ਰੋਜ ਘਰੋਂ ਨਿਕਲਦੇ ਸਮੇਂ ਪਰਸ 'ਚ ਕੰਟਰਾਸੈਪਟਿਵ ਪਿਲਸ ਰੱਖਣਾ ਹੀ ਆਧੁਨਿਕ ਮਾਂ ਤੇ ਧੀ ਪਛਾਣ ਹੈ?ਸ਼ਰਮਨਾਕ ਗੱਲ ਹੈ ਇਹ,ਠੀਕ ਹੈ ਕਿਸੇ ਨਾਲ ਰੂਹਾਨੀ ਅਟੈਚਮੈਂਟ ਹੋ ਗਈ ਸੰਬੰਧ ਬਣ ਵੀ ਸਕਦੇ ਨੇ ਪਰ ਕੀ ਇਸ ਨੂੰ ਰੋਜ ਬੰਦੇ ਬਦਲ-ਬਦਲ ਦੁਹਰਾਈਏ?

ਦਰਅਸਲ ਤੁਸੀਂ ਬਾਲੀਵੁੱਡ ਆਲਾ ਓਪਨ ਸੈਕਸ ਗੰਦ ਹੁਣ ਪੰਜਾਬੀ ਸਿਨੇਮਾ ਚ ਵਾੜਨ ਲਈ ਯਤਨਸ਼ੀਲ ਹੋ ਤਾਂ ਜੋ ਆਪਣੇ-ਆਪ ਨੂੰ ਵੱਡੇ ਐਕਟਰ ਦਿਖਾ ਸਕੋ ਪਰ ਕਿਰਪਾ ਕਰਕੇ ਸਾਡੇ ਪੰਜਾਬ ਤੇ ਸਾਡੇ ਸਭਿਆਚਾਰ ਤੇ ਰਹਿਮ ਕਰੋ।ਮਾਡਰਨਿਜ਼ਮ ਤੇ ਫੇਮਨਿਜ਼ਮ ਦੇ ਨਾਂ ਤੇ ਸਾਡੀਆਂ ਧੀਆਂ-ਭੈਣਾਂ 'ਚ ਅਜਿਹੀ ਵਾਹਿਯਾਤ ਸੋਚ ਫੈਲਾਉਣ ਤੋਂ ਗੁਰੇਜ ਕਰੋ,ਬਾਕੀ ਤੁਸੀਂ ਤੇ ਤੁਹਾਡੀ ਮੰਮੀ ਭਾਵੇਂ ਰੋਜ ਪਰਸ 'ਚ ਰੱਖਣ ਲਈ, ਬੱਚਾ ਨਾ ਹੋਣ ਆਲੀਆਂ ਗੋਲੀਆਂ ਦੀ 'ਕੱਠੀ ਟਰਾਲੀ ਸਿਟਵਾ ਲਵੋ,ਸਾਨੂੰ ਕੋਈ ਫਰਕ ਨਹੀਂ ਪੈਂਦਾ